Sunday, July 17, 2016

ਵਿਅੰਗ ਆਪਣੇ ਆਪ ਤੇ

ਅੈਂਵੇ ਦਾਗ਼ ਕਲਮ ਨੂੰ ਲਾਇਆ
ਸ਼ਾਇਰੀ ਦਾ ਵੀ ਮਾਣ ਘਟਾਇਆ
ਖਿਆਲਾਂ ਦੇ ਬੇਢਂਗੇ ਪਿੰਜਰ ਨੂੰ
ਖਿੱਚ ਗਜਲ ਦਾ ਜਾਮਾ ਪਾਇਆ
ਤੂੰ ਕੀ ਜਾਣੇ ਅਦਬ ਦੇ ਮਾਇਨੇ
ਲਫ਼ਜ਼ਾਂ ਸਤਰਾਂ ਦਾ ਜੋੜ ਬਿਠਾਇਆ
ਫਿਰਾਕ ਵਸਲ ਦੀ ਗੱਲਾਂ ਕਰਦਾ
ਦੱਸ ਤੂੰ ਕਿਹਡ਼ਾ ਇਸ਼ਕ ਕਮਾਇਆ
ਰੱਬ ਨਾਲ ਗੱਲਾਂ ਕਰਦਾ ਫਿਰਦਾ
ਦੱਸ ਕਦੋਂ ਤੂੰ ਰੱਬ ਧਿਆਇਆ
ਫੋਕੀ ਵਾਹ ਵਾਹ ਦੇ ਚੱਕਰ ਵਿਚ
ਵਾਹ ਵਾਹ ਦਾ ਤੂੰ ਰੱਟਾ ਲਾਇਆ
ਲੱਭ ਲੱਭ ਕੇ ਤਸਵੀਰਾਂ ਲਾਉਨੈਂ
ਕੰਧਾ ਦਾ ਵੀ ਰੂਪ ਗਵਾਇਆ
ਅਜੇ ਵੀ ਹਟਜਾ, ਮੰਨਜਾ ਕਾਫਿਰ,
ਕਿਉਂ ਤੂੰ ਆਪਣਾ ਨਾਮ ਡੁਬਾਇਆ

No comments:

Post a Comment