ਖੁਦਾ ਕਰੇ ਕਿ ਸ਼ੀਸ਼ਾ, ਬੇਜ਼ੁਬਾਨ ਰਹੇ
ਅਸਲ ਚਿਹਰੇ ਤੋਂ, ਆਦਮੀ ਘਬਰਾਇਆ ਹੈ
ਕੋਈ ਹਿੰਦੂ ਜਾਂ ਮੁਸਲਮਾਨ, ਨਹੀਂ ਹੈ ਮੇਰਾ
ਹੋਵੇ ਇਨਸਾਨ ਤਾਂ, ਮੇਰਾ ਹਮਸਾਇਆ ਹੈ
ਤੁਰ ਚੱਲਿਆਂ ਤੋਂ, ਕੀ ਉੱਮੀਦ ਮੁਹੱਬਤ ਦੀ
ਉਹੀ ਅਪਣਾ ਹੈ, ਜੋ ਸਾਹ, ਮੁਡ਼ ਆਇਆ ਹੈ
ਖੌਰੇ ਪਾਗਲ ਹਾਂ, ਉਹਨਾਂ ਤੇ ਹੱਸਦਾ ਹਾਂ
ਜਿਨ੍ਹਾਂ ਗੱਲਾਂ ਨੇ, ਬਹੁਤ ਰਵਾਇਆ ਹੈ
ਮੈਂ ਲੁਟਾਉਂਦਾ ਰਿਹਾ, ਦੌਲਤ ਦਿਲ ਦੀ
ਮੇਰੀ ਫ਼ਿਤਰਤ ਨੇਂ, ਬਹੁਤ ਸਤਾਇਆ ਹੈ
ਮਾਰੋ ਉਸਨੂੰ, ਉਹ ਅਸਲੋਂ ਕਾਫ਼ਿਰ ਹੈ
ਰੱਬ ਦੀ ਥਾਵੇਂ ਉਸ ਇਸ਼ਕ ਬਿਠਾਇਆ ਹੈ
ਕਾਫ਼ਿਰ