ਵੰਨ ਸੁਵੰਨੀ ਝੱਲਾਂ ਕਰਦਾ
ਰਮਜ਼ੋਂ ਬਾਹਰ ਦੀ ਗੱਲਾਂ ਕਰਦਾ
ਆਪ ਮੁਹਾਰੇ ਦਏ ਦੁਆਵਾਂ
ਕਦੇ ਰੋਕ ਲਏ ਆਕੇ ਰਾਹਵਾਂ
ਵਿੱਚ ਬਜਾਰ ਦੇ ਹਸਦਾ ਗਾਉਂਦਾ
ਕੱਲਿਆਂ ਬਹਿ ਕੇ ਹੰਝ ਵਗਾਉਂਦਾ
ਮਿਲਦੀ ਰੋਟੀ ਨੂੰ ਠੁਕਰਾਵੇ
ਭੁੱਖਾ ਮਰਦਾ ਮੰਗਣ ਆਵੇ
ਵੇਖਣ ਨੂੰ ਕੋਈ ਪਾਗਲ ਲਗਦਾ
ਸਮਝਣ ਤੇ ਕੋਈ ਆਲਮ ਲਗਦਾ
ਖੌਰੇ ਉਸ ਕੀ ਦਰਦ ਹੰਢਾਇਆ
ਕਾਫਿਰ ਦੇ ਵੀ ਸਮਝ ਨਾ ਆਇਆ
No comments:
Post a Comment