Sunday, October 29, 2017

ਗਜ਼ਲ


ਬਹਿਰ ਰਮਲ ਮਸੱਮਨ ਮਹਿਜੂਫ਼
2122 2122 2122 212

ਬੋਝ ਅਮਲਾਂ ਦਾ ਰਿਹਾ ਜੇ ਰੂਹ ਦੇ ਉੱਤੇ ਮਰਦਿਆਂ
ਆਖ਼ਰਤ ਦਾ ਲੁਤਫ਼ ਹੀ ਜਾਂਦਾ ਰਹੇਗਾ ਡਰਦਿਆਂ

ਗੀਤ ਕੋਈ ਚਾਹਤਾਂ ਦਾ ਇਸ ਜਨਮ ਤਾਂ ਗਾ ਲਵਾਂ
ਖੁੰਝ ਨਾਂ ਜਾਵੇ ਸਮਾਂ ਇਹ ਸਾਜ਼ ਨੂੰ ਸੁਰ ਕਰਦਿਆਂ

ਹੈ ਅਜਬ ਇਹ ਕਾਇਦਾ ਕੇ ਹਾਰਿਆਂ ਦੀ ਜਿੱਤ ਹੈ
ਦਿਲ ਹਜ਼ਾਰਾਂ ਮਿਲ ਗਏ ਮੈਨੂੰ ਖੁਦੀ ਨੂੰ ਹਰਦਿਆਂ

ਜੇ ਇਬਾਦਤ ਨਾਂ ਬਣੇ ਤਾਂ ਇਸ਼ਕ ਵੀ ਕੀ ਇਸ਼ਕ ਹੈ
ਯਾਰ ਅੰਦਰ ਹੀ ਖੁਦਾ ਮਿਲਦਾ ਮੁਹੱਬਤ ਕਰਦਿਆਂ

ਜੋ ਕਲਮ ਨੂੰ ਹੈ ਰਵਾਨੀ ਉਸ ਖੁਦਾ ਦਾ ਸ਼ੁਕਰ ਹੈ 
ਉਹ ਲਿਖਾਵੇ ਤਾਂ ਲਿਖਾਂ ਮੈਂ ਯਾਦ ਉਸਨੂੰ ਕਰਦਿਆਂ

ਜਗਜੀਤ ਕਾਫ਼ਿਰ
9815160863

No comments:

Post a Comment