ਦੋਸਤੋ ਮਦਦ ਕਰੋ ਮੇਰਾ ਰਿਮੋਟ ਖੋ ਗਿਆ ਏ ਕੱਲ ਤੱਕ ਇਹ ਰਿਮੋਟ ਸੀ ਹਰ ਦੋਸਤ , ਦੁਸ਼ਮਣ ਦੀ ਪਹੁੰਚ ਵਿੱਚ ਬਟਨ ਦੱਬਿਆਂ ਮੈਂ ਹੱਸਦਾ ਸਾਂ, ਰੌਂਦਾ ਸਾਂ ਜਿਹਡ਼ੇ ਚੈਨਲ ਤੇ ਚਾਹੁੰਦੇ , ਸੋਚਦਾ ਸਾਂ ਅਚਾਨਕ ਇੱਕ ਵਾਵਰੋਲਾ ਆਇਆ ਤੇ ਉਹ ਖੋ ਗਿਆ ਹੁਣ ਮੈਂ ਪਰੇਸ਼ਾਨ ਹਾਂ ਕਿਹਡ਼ੇ ਚੈਨਲ ਤੇ ਚੱਲਾਂ ? ਮੈਨੂੰ ਸੋਚਣਾ ਪਉ ? ਫੈਸਲਾ ਲੈਣਾ ਪਉ ? ਬਹੁਤ ਮੁਸ਼ਕਿਲ ਹੈ ਹਾੜਾ ਇ ਮੇਰੀ ਮਦਦ ਕਰੋ ਰਿਮੋਟ ਲੱਭ ਲਵੋ ਕੋਈ ਤੇ ਜਿੰਮੇਵਾਰ ਬਣੋ ਮੇਰੇ ਚੈਨਲਾਂ ਦਾ ।
No comments:
Post a Comment