Thursday, April 6, 2017

ਖੁਆਬ

ਸ਼ਾਇਦ ਇਹ ਖੁਆਬ ਸੀ
ਪਰ ਮੈਂ ਵੇਖਿਆ ਹੈ
ਮੌਤ ਦੇ ਫਰਿਸ਼ਤੇ ਨੂੰ
ਆਪਣੇ ਕਿਸੇ ਅਜ਼ੀਜ਼ ਦੀ
ਮੌਤ ਦੀ ਤਾਰੀਖ ਨਾਲ

ਹੁਣ ਕੀ ਕਰਾਂ
ਖੁਆਬ ਮੰਨ ਕੇ ਭੁੱਲ ਜਾਵਾਂ
ਫਲਸਫ਼ਾ ਸਮਝਾਵਾਂ ਉਸਨੂੰ
ਜਿੰਦਗੀ ਤੇ ਮੌਤ ਦਾ
ਸੁਰਗ ਅਤੇ ਨਰਕ ਦਾ
ਪਾਪ ਅਤੇ ਪੁੰਨ ਦਾ

ਜਾਂ ਭਰ ਦਿਆਂ
ਉਸਦੀ ਰੂਹ ਅਤੇ ਦਿਲ ਨੂੰ
ਆਪਣੀ ਮੁਹੱਬਤ ਨਾਲ
ਕਿ ਕੋਈ ਮੰਜ਼ਿਲ ਵੀ ਹੋਏ
ਉਹ ਹੱਸਦਿਆਂ ਹੀ ਪਾਰ ਹੋਏ
ਤੇ ਕਬੂਲ ਕਰੇ
ਜੋ ਵੀ ਹੈ ਮੁਕਾਮ ਉਸਦਾ

ਰੱਬ ਕਰੇ
ਇਹ ਖੁਆਬ ਹੀ ਹੋਵੇ
ਕਿਉਂਕਿ ਹਰ ਕਿਸੇ ਦਾ
ਹੁੰਦਾ ਹੈ ਅਜ਼ੀਜ਼ ਕੋਈ

ਕਾਫਿਰ

No comments:

Post a Comment