Friday, April 7, 2017

ਸਬਕ

ਬਹੁਤ ਪਹਿਲਾਂ
ਮੈਂ ਵੇਖਦਾ ਸੀ
ਫੁੱਲ ਦੇ ਖਿੜਣ ਦੀ ਪ੍ਰਕ੍ਰਿਆ
ਜੋਬਨ ਦਾ ਜਲਾਲ
ਅੰਬਰ ਨੂੰ ਛੂਹਣ ਦੀ ਖਵਾਹਿਸ਼
ਤੇ ਪੱਤਾ ਪੱਤਾ ਹੋ ਕੇ
ਮਿੱਟੀ ਵਿੱਚ ਮਿਲ ਜਾਣਾ

ਆਹ ਜੀਵਨ ਕਿੰਨਾ ਨਾਸ਼ਵਾਨ ਹੈ
ਪਰ ਇਹ ਇੱਕ ਪਹਿਲੂ ਸੀ

ਫ਼ਿਰ ਮੈਂ ਸੋਚਣ ਲੱਗਾ
ਕਿਵੇਂ ਇਹ ਫੁੱਲ
ਖੁਦ ਮਿੱਟੀ ਹੋ ਕੇ
ਜ਼ਰਖੇਜ਼ ਕਰ ਗਿਆ ਜਮੀਨ ਨੂੰ
ਕਿ ਖਿੜ ਸਕਣ
ਹਜ਼ਾਰਾਂ ਹੋਰ ਫੁੱਲ

ਆਹਾ ਇਹੋ ਹੈ ਜੀਵਨ ਚੱਕਰ
ਪਰ ਇਹ ਦੂਜਾ ਪਹਿਲੂ ਸੀ

ਇੱਕ ਦਿਨ ਮੇਰੇ ਬੱਚੇ ਨੇਂ
ਮੈਨੂੰ ਸਿੱਕਾ ਫੜਾਇਆ
ਤੇ ਪੁੱਛਿਆ
ਹੈਡ ਜਾਂ ਟੇਲ ?

ਦਵੈਤ ਵਿੱਚ ਅਦਵੈਤ
ਇਹ ਸਬਕ ਸੀ

ਫ਼ਿਰ ਅਚਾਨਕ ਮੈਂ ਪੜ੍ਹਿਆ

जब कोई तामीर, बे-तख़रीब हो नहीं सकती,
तुझे खुद अपने लिये, बर्बाद होना चाहिये।

ਕੀ ਸੱਚਮੁੱਚ ਇਹ ਇੱਕ ਰਾਹ ਸੀ ?
ਹੁਣ ਮੈਂ ਸ਼ਾਂਤ ਹਾਂ
ਮੌਨ ਹਾਂ

ਕਾਫਿਰ

No comments:

Post a Comment